‘ਆਪ’ ਸਰਕਾਰ ਬੇਅਦਬੀ ਕਾਨੂੰਨ ਨੂੰ ਲੈ ਕੇ ਐਕਸ਼ਨ ਮੋਡ ‘ਚ ਹੈ। ਅੱਜ ਪੰਜਾਬ ਵਿਧਾਨ ਸਭਾ ‘ਚ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਵੇਗੀ। ਸਿਲੈਕਟ ਕਮੇਟੀ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਏਗੀ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ‘ਚ ਇਹ ਮੀਟਿੰਗ ਹੋਵੇਗੀ । 6 ਮਹੀਨਿਆਂ ਵਿੱਚ ਸਿਲੈਕਟ ਕਮੇਟੀ ਬੇਅਦਬੀ ਕਾਨੂੰਨ ‘ਤੇ ਰਿਪੋਰਟ ਪੇਸ਼ ਕਰੇਗੀ। ਸਿਲੈਕਟ ਕਮੇਟੀ ਦੌਰਾਨ ਅਹਿਮ ਫੈਸਲੇ ਲਏ ਜਾਣਗੇ।
ਦੱਸ ਦੇਈਏ ਕਿ ਪਿਛਲੇ ਦਿਨੀਂ ਵਿਧਾਨ ਸਭਾ ਦੀ 15 ਮੈਂਬਰੀ ਸਿਲੈਕਟ ਕਮੇਟੀ ਬਣਾਈ ਗਈ ਸੀ। ਜਿਸ ਵਿਚ 11 ਆਮ ਆਦਮੀ ਪਾਰਟੀ ਦੇ ਵਿਧਾਇਕ, 2 ਕਾਂਗਰਸ ਦੇ ਤੇ ਇਕ ਭਾਜਪਾ ਤੇ ਇਕ ਅਕਾਲੀ ਦਲ ਦਾ ਮੈਂਬਰ ਸ਼ਾਮਲ ਹੈ। ਪੰਜਾਬ ਵਿਧਾਨ ਸਭਾ ਵਿਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਇਸ ਲਈ ਸਿਲੈਕਟ ਕਮੇਟੀ ਬਣਾਈ ਗਈ ਹੈ। ਸਿਲੈਕਟ ਕਮੇਟੀ ਦਾ ਚੇਅਰਮੈਨ ਇੰਦਰਬੀਰ ਸਿੰਘ ਨਿੱਝਰ ਨੂੰ ਚੁਣਿਆ ਗਿਆ ਸੀ।




