Monday, December 23, 2024
spot_img

ਅੰਮ੍ਰਿਤਸਰ ‘ਚ 85 ਸਾਲਾ ਬਜ਼ੁਰਗ ਨੇ ਕੀਤਾ ਅਜਿਹਾ ਕਾਰਾ, ਫਿਰ ਇਲਾਕਾ ਨਿਵਾਸੀਆਂ ਨੇ ਕੀਤਾ ਪੁਲਿਸ ਹਵਾਲੇ !

Must read

ਅੰਮ੍ਰਿਤਸਰ, 26 ਸਤੰਬਰ : ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਲੋਨੀ ਵਿੱਚ 85 ਸਾਲਾ ਵਿਅਕਤੀ ਨੇ ਗੁਆਂਢ ‘ਚ ਹੀ ਰਹਿਣ ਵਾਲੀ 9 ਸਾਲਾ ਬੱਚੀ ਨਾਲ ਜਬਰ ਜਿਨਾਹ ਕੀਤਾ। ਜਦੋਂ ਇਸ ਗੱਲ ਦਾ ਪਤਾ ਮੁਹੱਲੇ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਕੇ ਥਾਣੇ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ‘ਤੇ ਪੋਸਕੋ ਐਕਟ ਲਗਾਉਣ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਰੋਡ ‘ਤੇ ਬਾਬਾ ਦੀਪ ਸਿੰਘ ਕਾਲੋਨੀ ‘ਚ 85 ਸਾਲਾ ਨੇ 9 ਸਾਲਾ ਬੱਚੀ ਨਾਲ ਜਬਰ ਜਿਨਾਹ ਕੀਤਾ। ਪਤਾ ਉਦੋ ਲੱਗਾ ਜਦੋਂ ਬੱਚਾ ਲਗਾਤਾਰ ਉਲਟੀਆਂ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਦੱਸਿਆ ਅਤੇ ਮਾਂ ਨੇ ਮੁਹੱਲੇ ਵਾਲਿਆਂ ਨੂੰ ਦੱਸਿਆ ਬਾਅਦ ਇਹ ਗੱਲ ਸਾਰੇ ਮੁਹੱਲੇ ‘ਚ ਗੱਲ ਫੈਲ ਗਈ ਅਤੇ ਲੋਕਾਂ ਨੇ ਪਹਿਲਾਂ ਬਜ਼ੁਰਗ ਦੀ ਕੁੱਟਮਾਰ ਕੀਤੀ, ਉਸ ਨੂੰ ਫੜ ਕੇ ਥਾਣਾ ਸਦਰ ਵਿਖੇ ਲੈ ਆਏ। ਬੱਚੀ ਦਾ ਪਿਤਾ ਇੱਕ ਮਾਲੀ ਹੈ ਜੋ ਕਿ ਬਹੁਤ ਗਰੀਬ ਹੈ, ਉੱਥੋਂ ਹੀ ਮੁਲਜ਼ਮ ਮਾਲੀ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਾ ਹੈ।
ਘਟਨਾ ਦੀ ਸੂਚਨਾ ਨਿਹੰਗ ਸਿੰਘ ਨੂੰ ਵੀ ਦਿੱਤੀ ਗਈ, ਜਿਸ ਤੋਂ ਬਾਅਦ ਸਾਰੇ ਇਕਠੇ ਹੋ ਕੇ ਥਾਣੇ ਪਹੁੰਚ ਗਏ, ਜਿੱਥੇ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ। ਮੁਹੱਲੇ ਦੇ ਲੋਕਾਂ ਅਨੁਸਾਰ ਮੁਲਜ਼ਮ ਅਤੇ ਬੱਚੀ ਦੇ ਘਰ ਇਕੱਠੇ ਹਨ ਅਤੇ ਕਾਫ਼ੀ ਆਉਣਾ-ਜਾਣਾ ਹੈ। ਦੋਵੇਂ ਪਰਵਾਸੀ ਹਨ ਅਤੇ ਉਨ੍ਹਾਂ ਦਾ ਪੁਸ਼ਤਾਨੀ ਘਰ ਇਕੱਠਾ ਹੈ ਪਰ ਬਜ਼ੁਰਗ ਨੇ ਅਜਿਹਾ ਕੰਮ ਕਰਨ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਲੋਕ ਉਸ ਨੂੰ ਮਾਰ ਦੇਣਗੇ। ਪਰਿਵਾਰ ਨੂੰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੂਰੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮ ‘ਤੇ ਪੋਸਕੋ ਐਕਟ ਲਗਾਇਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article