ਅੰਮ੍ਰਿਤਸਰ ਖਾਲਸਾ ਪਬਲਿਕ ਸਕੂਲ ਦੇ ਸਟਾਫ਼ ਵੱਲੋਂ ਸਕੂਲ ਛੱਡਣ ਜਾ ਰਹੇ ਬੱਚਿਆਂ ਦੇ ਮਾਪਿਆਂ ਨਾਲ ਧੱਕਾ-ਮੁੱਕੀ ਕਰਕੇ ਬਦਸਲੂਕੀ ਕੀਤੀ ਗਈ। ਆਪਣੇ ਪਿਤਾ ਨਾਲ ਹੁੰਦੀ ਬਦਸਲੂਕੀ ਨੂੰ ਦੇਖ ਕੇ ਬੱਚੇ ਰੋਂਦੇ ਰਹੇ ਪਰ ਸਟਾਫ ਬੱਚਿਆਂ ਦੇ ਪਿਤਾ ਨੂੰ ਧੱਕੇ ਮਾਰਦਾ ਰਿਹਾ ਤੇ ਬੱਚਿਆਂ ਦੇ ਰੋਣ ਦਾ ਵੀ ਕੋਈ ਅਸਰ ਨਹੀਂ ਹੋਇਆ।
ਬੱਚਿਆਂ ਦੇ ਪਿਤਾ ‘ਤੇ ਹਮਲਾ ਕਰਕੇ ਚਾਰ-ਪੰਜ ਵਿਅਕਤੀ ਕੁੱਟਮਾਰ ਕਰਨ ਲਈ ਸਟੋਰ ਰੂਮ ‘ਚ ਲੈ ਗਏ, ਜਦੋਂ ਕੁਝ ਹੋਰ ਮਾਪੇ ਉਥੇ ਆਏ ਤਾਂ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ ਅਤੇ ਕਿਹਾ, ‘ਜੋ ਮਰਜ਼ੀ ਕਰੋ, ਕੋਈ ਸਾਡਾ ਨੁਕਸਾਨ ਨਹੀਂ ਕਰ ਸਕਦਾ।’
ਉਪਕਾਰ ਸਿੰਘ ਰੇਲਵੇ ‘ਚ ਸਰਕਾਰੀ ਮੁਲਾਜ਼ਮ ਹੈ, ਜਿਸ ਦੇ ਬੱਚੇ ਪਿਛਲੇ 4 ਸਾਲਾਂ ਤੋਂ ਖਾਲਸਾ ਪਬਲਿਕ ਸਕੂਲ ‘ਚ ਪੜ੍ਹ ਰਹੇ ਹਨ। ਅੱਜ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਤਾਂ ਸਕੂਲ ਦੇ ਸਟਾਫ਼ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ। ਬਾਅਦ ਵਿੱਚ ਜਦੋਂ ਕੁਝ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਛੁਡਵਾ ਕੇ ਘਰ ਵਾਪਸ ਭੇਜ ਦਿੱਤਾ। ਉਪਕਾਰ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਇਸ ਸਬੰਧੀ ਥਾਣੇ ਵਿੱਚ ਸਟਾਫ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਪਤੀ-ਪਤਨੀ ਆਪਣੇ ਬੱਚਿਆਂ ਸਮੇਤ ਸੜਕ ’ਤੇ ਬੈਠ ਕੇ ਧਰਨਾ ਦੇਵਾਂਗੇ।