22 ਜਨਵਰੀ 2024 ਨੂੰ ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਦੇ ਮੌਕੇ ‘ਤੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਲੰਗਰ ਲਗਾਉਣ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਸ ਸਬੰਧੀ ਰਾਮ ਮੰਦਰ ਟਰੱਸਟ ਨੂੰ ਪੱਤਰ ਲਿਖਿਆ ਹੈ। ਬੁੱਧਵਾਰ ਨੂੰ ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਮੰਨਣ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫਆਈਆਰ ਹਿੰਦੂਆਂ ਵਿਰੁੱਧ ਨਹੀਂ ਸਗੋਂ ਸਿੱਖਾਂ ਵਿਰੁੱਧ ਸੀ।
ਦੱਸ ਦਈਏ ਕਿ ਬਾਬਾ ਹਰਜੀਤ ਸਿੰਘ ਬਾਬਾ ਫਕੀਰ ਸਿੰਘ ਦੀ ਅੱਠਵੀਂ ਪੀੜ੍ਹੀ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿਰਫ਼ ਸਨਾਤਨ ਪਰੰਪਰਾਵਾਂ ਦੇ ਧਾਰਨੀ ਹਨ। ਉਹ ਕਈ ਵਾਰ ਅਯੁੱਧਿਆ ਵੀ ਜਾ ਚੁੱਕੇ ਹਨ। ਹੁਣ ਉਨ੍ਹਾਂ ਨੇ ਰਾਮ ਮੰਦਰ ਟਰੱਸਟ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ 22 ਜਨਵਰੀ ਨੂੰ ਮੂਰਤੀ ਦੀ ਸਥਾਪਨਾ ਮੌਕੇ ਉਨ੍ਹਾਂ ਨੂੰ ਅਯੁੱਧਿਆ ‘ਚ ਲੰਗਰ ਵਰਤਾਉਣ ਦੀ ਇਜਾਜ਼ਤ ਦਿੱਤੀ ਜਾਵੇ।