ਦਿ ਸਿਟੀ ਹੈੱਡ ਲਾਈਨਸ
ਅਯੁੱਧਿਆ ਦੇ ਰਾਮ ਮੰਦਿਰ ’ਚ ਪ੍ਰਾਣ ਪ੍ਰਤੀਸ਼ਠਾ ਸਮਾਗਮ ਸ਼ੁਰੂ ਹੋ ਚੁੱਕੇ ਹਨ। ਸਮਾਗਮ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਵਲੋਂ ਰਾਮ ਲੱਲ ਦੀ ਮੂਰਤੀ ਤੋਂ ਪਰਦਾ ਹਟਾਇਆ ਗਿਆ ਤੇ ਪੂਜਾ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਉੱਥੇ ਮੌਜੂਦ ਹਰ ਕੋਈ ਸ਼੍ਰੀ ਰਾਮ ਦੀ ਗਹਿਣਿਆਂ ਨਾਲ ਸਜੀ ਹੋਈ ਤਸਵੀਰ ਨੂੰ ਦੇਖ ਕੇ ਭਾਵੁਕ ਹੋ ਗਿਆ। ਪੀਐਮ ਮੋਦੀ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ, ਰਾਮ ਮੰਦਰ ਤੀਰਥ ਖੇਤਰ ਟਰੱਸਟ ਦੇ ਮੈਂਬਰ ਮਹੰਤ ਨ੍ਰਿਤਿਆ ਗੋਪਾਲ ਦਾਸ ਵੀ ਮੌਜੂਦ ਹਨ।
ਪ੍ਰਾਣ ਪ੍ਰਤੀਸ਼ਠਾ ਸਮਾਰੋਹ ਵਿੱਚ ਰਾਮਲਲਾ ਦੀ ਪੁਰਾਣੀ ਮੂਰਤੀ ਵੀ ਮੌਜੂਦ ਹੈ। ਪੀਐਮ ਨਰਿੰਦਰ ਮੋਦੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਪੂਜਾ ਕੀਤੀ। ਧੋਤੀ-ਕੁਰਤਾ ਪਹਿਨੇ ਪੀਐਮ ਮੋਦੀ ਨੇ ਗਣਪਤੀ ਪੂਜਾ ਨਾਲ ਰਸਮਾਂ ਦੀ ਸ਼ੁਰੂਆਤ ਕੀਤੀ। ਰਾਮ ਮੰਦਰ ਦੀ ਸਥਾਪਨਾ ਦਾ ਸਮਾਂ ਨੇੜੇ ਆ ਗਿਆ ਹੈ। ਪੀਐਮ ਮੋਦੀ ਭਗਵਾਨ ਸ਼੍ਰੀ ਰਾਮ ਲਈ ਛੱਤਰੀ ਅਤੇ ਕੱਪੜੇ ਲੈਕੇ ਪਾਵਨ ਅਸਥਾਨ ਪਹੁੰਚੇ। ਇਸ ਦੇ ਨਾਲ ਹੀ ਪੂਜਾ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਇਸ ਰਸਮ ਦੇ ਮੁੱਖ ਮੇਜ਼ਬਾਨ ਹਨ।