ਦਿ ਸਿਟੀ ਹੈੱਡ ਲਾਈਨਸ
ਅਯੁੱਧਿਆ ਵਿੱਚ 22 ਜਨਵਰੀ ਹੋਣ ਵਾਲੇ ਪਾਵਨ ਸਮਾਗਮ ਨੂੰ ਲੈਕੇ ਪੂਰੇ ਭਾਰਤ ਵਿੱਚ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਨੂੰ ਲੈਕੇ ਦੇਸ਼ ਭਰ ਦੇ ਰਾਮ ਭਗਤ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਤਸਵ ਨੂੰ ਹਰ ਰਾਮ ਭਗਤ ਆਪੋ-ਆਪਣੇ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹਨਾਂ ਤਿਆਰੀਆਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਗੌਰੀ ਸ਼ੰਕਰ ਸੇਵਾ ਦਲ ਨੇ ਵੀ ਅਯੁੱਧਿਆ ਵਿੱਚ ਲੰਗਰ ਲਗਾਉਣ ਦੀ ਸੇਵਾ ਲਈ ਹੈ। ਇਹ ਸੇਵਾ ਦਲ 25 ਜਨਵਰੀ ਤੋਂ ਅਯੁੱਧਿਆ ਵਿੱਚ ਲੰਗਰ ਸ਼ੁਰੂ ਕਰੇਗਾ। ਇਸ ਤੋਂ ਬਾਅਦ ਸੇਵਾ ਦਲ ਅਗਲੇ 45 ਦਿਨਾਂ ਤੱਕ ਅਯੁੱਧਿਆ ‘ਚ ਸੇਵਾ ਕਰੇਗਾ।
ਅਯੁੱਧਿਆ ‘ਚ ਲੰਗਰ ਸੇਵਾ ਦੀਆਂ ਤਿਆਰੀਆਂ ਨੂੰ ਲੈਕੇ ਚੰਡੀਗੜ੍ਹ ਦੇ ਸੈਕਟਰ 45 ਵਿੱਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਹੈ। ਲੰਗਰ ਤਿਆਰ ਕਰ ਰਹੀਆਂ ਔਰਤਾਂ ਰਾਮ ਭਜਨ ਗਾਉਂਦੀਆਂ ਮੱਕੀ ਦੀਆਂ ਰੋਟੀਆਂ ਅਤੇ ਸਰ੍ਹੋਂ ਦੇ ਸਾਗ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਰਾਮ ਭਗਤਾਂ ਦਾ ਕਹਿਣਾ ਹੈ ਕਿ ਅਯੁੱਧਿਆ ‘ਚ 22 ਜਨਵਰੀ ਨੂੰ ਪਾਵਨ ਸਮਾਗਮ ਹੋਣ ਜਾ ਰਿਹਾ ਹੈ।
ਸੇਵਾਦਾਰਾਂ ਨੇ ਕਿਹਾ ਕਿ ਅਸੀਂ ਅਯੁੱਧਿਆ ਵਿੱਚ ਵੀ ਲੰਗਰ ਰਾਹੀਂ ਸੇਵਾ ਕਰ ਰਹੇ ਹਾਂ। ਸੇਵਾ ਦਲ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਦੀਵਾਨਾ ਹੈ। ਅਜਿਹੇ ‘ਚ ਹੁਣ ਰਾਮ ਭਗਤ ਅਯੁੱਧਿਆ ‘ਚ ਲੰਗਰ ਰਾਂਹੀਂ ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਆਨੰਦ ਲੈ ਸਕਣਗੇ। ਅਯੁੱਧਿਆ ‘ਚ 45 ਦਿਨਾਂ ਦੀ ਸੇਵਾ ਦੀ ਇਜਾਜ਼ਤ ਦਿੱਤੀ ਗਈ ਹੈ।