Sunday, November 24, 2024
spot_img

ਅਦਾਲਤ ’ਚ ਸੁਰੱਖਿਆ ਮੰਗਣ ਆਏ ਪ੍ਰੇਮੀ ਜੋੜੇ ਦੇ ਪਰਿਵਾਰਾਂ ’ਚ ਹੋਇਆ ਹੰਗਾਮਾ

Must read

  • ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਕਰਵਾਇਆ ਵਿਆਹ
  • ਖੁਦ ਗਲਾ ਘੁੱਟ ਕੇ ਲੇਟ ਗਿਆ ਲੜਕੀ ਦਾ ਪਿਤਾ, ਪੁਲੀਸ ਨੇ ਸਮਝਾ ਕੇ ਭੇਜਿਆ ਵਾਪਿਸ

ਲੁਧਿਆਣਾ, 16 ਸਤੰਬਰ। ਕੋਰਟ ਕੰਪਲੈਕਸ ’ਚ ਸੋਮਵਾਰ ਦੀ ਦੁਪਹਿਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਨੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਤਾਂ ਉਥੇ ਦੋਵਾਂ ਦੇ ਪਰਿਵਾਰ ਇਕੱਠੇ ਹੋ ਗਏ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਨੂੰ ਕਿਸੇ ਤਰ੍ਹਾਂ ਬਚਾਇਆ ਅਤੇ ਅਦਾਲਤ ਦੇ ਅੰਦਰ ਭੇਜ ਦਿੱਤਾ ਅਤੇ ਖੁਦ ਗੇਟ ਦੇ ਬਾਹਰ ਖੜ੍ਹੇ ਹੋ ਗਏ ਤਾਂ ਜੋ ਕੋਈ ਵੀ ਅਦਾਲਤ ਦੇ ਅੰਦਰ ਵੜ ਕੇ ਅਦਾਲਤ ਦਾ ਅਪਮਾਨ ਨਾ ਕਰੇ। ਇਸ ਦੌਰਾਨ ਚੌਕੀ ਕੋਰਟ ਕੰਪਲੈਕਸ ਦੀ ਪੁਲੀਸ ਵੀ ਪਹੁੰਚ ਗਈ। ਜਿਸ ਤੋਂ ਬਾਅਦ ਉਥੇ ਕਾਫੀ ਹੰਗਾਮਾ ਹੋ ਗਿਆ ਅਤੇ ਪੁਲੀਸ ਨੇ ਬੜੀ ਮੁਸ਼ੱਕਤ ਨਾਲ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਪ੍ਰੇਮੀ ਜੋੜੇ ਨੂੰ ਉਥੋਂ ਭੇਜ ਕੇ ਸਭ ਨੂੰ ਭੇਜ ਦਿੱਤਾ।

ਜਾਣਕਾਰੀ ਦੇ ਅਨੁਸਾਰ ਪਿੰਡ ਕੂੰਮਕਲਾਂ ਦੇ ਇੱਕ ਨੌਜਵਾਨ ਨੇ ਇਲਾਕੇ ਵਿੱਚ ਰਹਿਣ ਵਾਲੀ ਕੁੜੀ ਨਾਂਲ ਪ੍ਰੇਮ ਵਿਆਹ ਕੀਤਾ ਸੀ। ਉਹ ਪਰਿਵਾਰ ਵਾਲਿਆ ਦੀ ਰਜ਼ਾਮਰਜ਼ੀ ਦੇ ਬਿਨਾਂ ਵਿਆਹ ਕਰਵਾ ਕੇ ਘਰੋਂ ਭੱਜੇ ਹੋਏ ਸੀ। ਦੋਵਾਂ ਨੇ ਸੈਸ਼ਨ ਕੋਰਟ ਤੋਂ ਸੁਰੱਖਿਆ ਲਈ ਅਰਜ਼ੀ ਲਗਾਈ ਹੋਈ ਸੀ। ਸੋਮਵਾਰ ਨੂੰ ਦੋਵਾਂ ਨੇ ਅਦਾਲਤ ਵਿੱਚ ਪੇਸ਼ ਹੋਣਾ ਸੀ। ਇਸੇ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਅਦਾਲਤ ਜਾ ਰਹੇ ਹਨ। ਜਦੋਂ ਉਹ ਅਦਾਲਤ ਵਿੱਚ ਪਹੁੰਚੇ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਦੋਵਾਂ ਨੇ ਰੌਲਾ ਪਾਇਆ ਤਾਂ ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਅਦਾਲਤ ਦੇ ਅੰਦਰ ਭੇਜ ਦਿੱਤਾ। ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮ ਖੁਦ ਗੇਟ ਅੱਗੇ ਖੜ੍ਹੇ ਹੋ ਗਏ।

ਅਦਾਲਤ ਦੇ ਬਾਹਰ ਹੰਗਾਮਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲੀਸ ਫੋਰਸ ਉਥੇ ਪਹੁੰਚ ਗਈ। ਜਿੱਥੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਵਿਆਹ ਕਰਵਾਇਆ ਗਿਆ ਹੈ। ਇਸ ਦੌਰਾਨ ਲੜਕੀ ਦੇ ਪਿਤਾ ਨੇ ਖੁਦ ਗਲਾ ਘੁੱਟ ਕੇ ਮਰੇ ਹੋਣ ਦਾ ਡਰਾਮਾ ਕੀਤਾ ਅਤੇ ਰੌਲਾ ਪਾਇਆ ਗਿਆ ਕਿ ਉਸ ਨੂੰ ਮਾਰ ਦਿੱਤਾ ਗਿਆ ਹੈ। ਜਦੋਂ ਪੁਲੀਸ ਨੇ ਐਂਬੂਲੈਂਸ ਬੁਲਾਈ ਤਾਂ ਉਹ ਵਿਅਕਤੀ ਖੁਦ ਖੜ੍ਹਾ ਹੋ ਗਿਆ ਅਤੇ ਉਥੋਂ ਚਲਾ ਗਿਆ। ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਏ.ਐਸ.ਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸਾਰਿਆਂ ਨੂੰ ਸਮਝਾ ਕੇ ਭੇਜ ਦਿੱਤਾ ਗਿਆ। ਜੋ ਵਿਅਕਤੀ ਮਰਨ ਦਾ ਡਰਾਮਾ ਕਰ ਰਿਹਾ ਸੀ, ਉਹ ਵੀ ਕੁਝ ਸਮੇਂ ਬਾਅਦ ਆਪਣੇ ਆਪ ਚਲਾ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article