ਅੰਮ੍ਰਿਤਸਰ, 1 ਜੁਲਾਈ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਵਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖਿਮਾ ਯਾਚਨਾ ਪੱਤਰ ਸੌਂਪਿਆ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਪਰਮਿੰਦਰ ਸਿੰਘ ਢੀਡਸਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਸੀ ਅਕਾਲੀ ਦਲ ਨੂੰ ਦੁਬਾਰਾ ਜੋੜਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਅਰਦਾਸ ਕੀਤੀ ਹੈ ਤੇ ਆਪਣੀ ਭੁੱਲ ਬਖਸ਼ਾਈ ਹੈ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੇ ਬੀਜੇਪੀ ਦੀ ਬੀ ਟੀਮ ਦੇ ਇਲਜ਼ਾਮ ਲੱਗ ਰਹੇ ਹਨ। ਉਹ ਸਾਰੇ ਗਲਤ ਹਨ, ਕਿਉਂਕਿ ਅਗਰ ਅਸੀਂ ਬੀਜੇਪੀ ਦੀ ਬੀ ਟੀਮ ਹੁੰਦੀ ਤੇ ਅਸੀਂ ਅਕਾਲੀ ਦਲ ਨੂੰ ਕਦੇ ਵੀ ਦੁਬਾਰਾ ਜੋੜਨ ਦੀ ਗੱਲ ਨਹੀਂ ਸੀ ਕਰਨੀ। ਉਹਨਾਂ ਕਿਹਾ ਕਿ ਅਸੀਂ ਕੋਈ ਵੀ ਨਵਾਂ ਅਕਾਲੀ ਦਲ ਨਹੀਂ ਬਣਾਵਾਂਗੇ। ਅਸੀਂ ਪੁਰਾਨੇ ਅਕਾਲੀ ਦਲ ਨੂੰ ਹੀ ਮਜਬੂਤ ਕਰਾਂਗੇ, ਕਿ ਜੋ ਖਿਮਾ ਯਾਚਨਾ ਪੱਤਰ ਅੱਜ ਉਹਨਾਂ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਗਿਆ। ਉਸ ਦੇ ਵਿੱਚ ਚਾਰ ਗਲਤੀਆਂ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ ‘ਚ ਲਿਆਂਦੀਆਂ ਜਿਸ ਦੀ ਅਸੀਂ ਮਾਫੀ ਮੰਗਦੇ ਹਾਂ ਅਤੇ ਜਿਸ ਤਰੀਕੇ ਦੀ ਸਜ਼ਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਦੇਣਗੇ, ਉਹ ਉਨ੍ਹਾਂ ਨੂੰ ਸਵੀਕਾਰ ਹੋਵੇਗੀ। ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਪਾਲ ਦੀ ਐਨਐਸਏ ਤੋੜਨੀ ਚਾਹੀਦੀ ਹੈ। ਜੋ ਵੱਡੀ ਗਿਣਤੀ ਵਿੱਚ ਖਡੂਰ ਸਾਹਿਬ ਤੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਉਹਨਾਂ ਨੂੰ ਜੇਲ ‘ਚੋਂ ਬਾਹਰ ਭੇਜਣ ਸਰਕਾਰ ਦਾ ਕੰਮ ਹੈ। ਉਹਨਾਂ ਨੇ ਕਿਹਾ ਅਸੀਂ ਆਪ ਜੀ ਦੇ ਸਨਮੁੱਖ ਹਾਂ ਇੱਕ ਸੇਵਕ ਦੇ ਤੌਰ ਤੇ ਇੱਕ ਗੁਨਾਹਗਾਰ ਦੇ ਤੌਰ ਤੇ ਪੇਸ਼ ਹੋਏ ਹਾਂ।ਉਹਨਾਂ ਨੇ ਕਿਹਾ ਅਸੀਂ ਸਾਰੇ ਵਿਚਾਰ ਦਸ ਦਿੱਤੇ ਹਨ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ। ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਪੰਜੇ ਸਿੰਘ ਸਹਿਬਾਨਾਂ ਨੇ ਫੈਸਲਾ ਕਰਨਾ ਮੇਰੀ ਗੱਲ ਸੁਣੋ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਸੀ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਖੱਟਾ ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜਿੰਮੇਵਾਰੀ ਬਣਦੀ ਜੇ ਉਸਦਾ ਉਹਨਾਂ ਨੇ ਵੀ ਗੱਲ ਕੀਤੀ ਤਾਂ ਉਸ ਤੋਂ ਅਸੀਂ ਵੀ ਨਹੀਂ ਕਰਦੇ ਅਸੀਂ ਤਾਂ ਸਾਰੇ ਨਾਲ ਗੱਲ ਕਰਨੀ ਹੈ। ਸਾਰੇ ਨਾਲ ਵਿਚਾਰ ਚਰਚਾ ਕਰਨੀ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਹੀ ਸਾਡੀ ਕੋਸ਼ਿਸ਼ ਹੈ।