Tuesday, September 27, 2022
spot_img

ਲੁਧਿਆਣਾ ’ਚ ਦਰਦਨਾਕ ਸੜਕ ਹਾਦਸਾ, ਬੱਚੇ ਸਣੇ 5 ਲੋਕਾਂ ਦੀ ਮੌਤ

Must read

ਤੇਜ਼ਰਫ਼ਤਾਰ ਅਮੇਜ਼ ਕਾਰ ਖੰਬੇ ਨਾਲ ਟਕਰਾਈ

ਲੁਧਿਆਣਾ, 6 ਸਤੰਬਰ

ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਅਮੇਜ਼ ਕਾਰ ਡਵਾਇਡਰ ਦੇ ਨਾਲ ਟਕਰਾ ਕੇ ਸਿੱਧੀ ਖੰਬੇ ਵਿੱਚ ਜਾ ਵੱਜੀ। ਜਿਸ ਕਾਰਨ ਮੌਕੇ ’ਤੇ ਤਿੰਨ ਬੱਚੀਆਂ ਸਣੇ 5 ਲੋਕਾਂ ਦੀ ਮੌਤ ਹੋ ਗਈ। ਸਡ਼ਕ ਹਾਦਸਾ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਚੰਡੀਗਡ਼੍ਹ ਫਰੋਟਿਸ ਹਸਪਤਾਲ ਦੇ ਕੋਲ ਹੋਇਆ। ਮ੍ਰਿਤਕਾਂ ਦੀ ਪਛਾਣ ਰਾਜੇਸ਼, ਮਾਹੀ (5 ਸਾਲ), ਖੁਸ਼ੀ (3 ਸਾਲ), ਸੰਜਨਾ (30 ਸਾਲ) ਤੇ ਜੈਸਮੀਨ (9 ਸਾਲ) ਵੱਜੋਂ ਹੋਈ ਹੈ। ਗੱਡੀ ਚਲਾਉਣ ਵਾਲੇ ਵਿਅਕਤੀ ਰਾਜੇਸ਼ ਦੀ ਪਤਨੀ ਪ੍ਰਿਆ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਜਿਸਨੂੰ ਸੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ACCIDENT

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਾਰਾ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਚੰਡੀਗਡ਼੍ਹ ਰੋਡ ’ਤੇ ਫੋਰਟਿਸ ਹਸਪਤਲ ਨੇਡ਼ੇ ਰਾਤ ਕਰੀਬ 2.45 ਵਜੇ ਕਾਰ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾਉਣ ਤੋਂ ਬਾਅਦ ਬਿਜਲੀ ਦੇ ਖੰਬੇ ਵਿੱਚ ਜਾ ਵੱਜੀ। ਜਿਸ ਵਿੱਚ ਇੱਕ ਔਰਤ ਨੂੰ ਛੱਡ ਬਾਕੀ ਸਾਰੀਆਂ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਰਾਤ ਨੂੰ ਸਾਰੀਆਂ ਦੀ ਲਾਸ਼ਾ ਕੱਢ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article