ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਵਾਲੀਬਾਲ ਦੇ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਪਿੰਡ ਠੱਠਾ ਦੇ ਵਿਵੇਕਬੀਰ ਸਿੰਘ ਵਜੋਂ ਹੋਈ ਹੋਈ ਹੈ ਤੇ ਉਹ 11ਵੀਂ ਜਮਾਤ ਦਾ ਵਿਦਿਆਰਥੀ ਸੀ।
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਗਈ ਹੈ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਵਿਵੇਕਬੀਰ ਸਿੰਘ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਨਾਲ ਲੜਾਈ ਝਗੜਾ ਹੋਇਆ ਸੀ ਤੇ ਹੁਣ ਜਦੋਂ ਸਰਹਾਲੀ ਦੀ ਅਨਾਜ ਮੰਡੀ ਗਿਆ ਤਾਂ ਉਸੇ ਰੰਜਿਸ਼ ਤਹਿਤ ਵਿਵੇਕਬੀਰ ‘ਤੇ ਹਮਲਾ ਕੀਤਾ ਗਿਆ। ਵਿਵੇਕਬੀਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।




